ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ । ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ । ਮੇਰੀ ਉਮਰ ਬੀਤ ਗਈ ਸਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ ॥ ਗਰਜ਼ਾਂ ਦੇ ਸੰਗੀ ਸਾਥੀ ਹੋ ਗਏ ਨੇ ਵੱਖ ਮਾਂ, ਝੂਠਿਆਂ ਦਿਲਾਸਿਆਂ ਨੇ ਮੀਚ ਲਈ ਏ ਅੱਖ ਮਾਂ । ਓ, ਹੇਠ ਫੁੱਲਾਂ ਦੇ ਛੁਪੀ ਸੀ ਕਟਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ ॥ ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ... ਪਹਿਲਾਂ ਮੇਰਾ ਸੱਟਾਂ ਨਾਲ ਸੀਨਾ ਗਿਆ ਭਰ ਮਾਂ, ਹੁਣ ਪਰਛਾਵੇਂ ਕੋਲੋਂ ਲਗਦਾ ਏ ਡਰ ਮਾਂ । ਓ, ਟੁੱਟੇ ਖੰਭਾਂ ਨਾਲ ਲਾਵਾਂ ਮੈਂ ਉਡਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ ॥ ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ... ਜਿਹਨਾਂ ਮੇਰਿਆਂ ਨੇ ਮੇਰਾ ਛਲ ਕੀਤਾ ਸੀਨਾ ਮਾਂ, ਜੱਗ ਵਾਲੀ ਚਾਨਣੀ ਚ ਦੱਸ ਕਿਵੇਂ ਜੀਵਾਂ ਮਾਂ । ਓ, ਮਈਆ ਦੁਨੀਆ ਪਰਖ ਲਈ ਸਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ ॥ ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ... ਜਿਹੜੇ ਪਾਸੇ ਜਾਵਾਂ ਓਥੇ ਖੋਟ ਹੀ ਖੋਟ ਮਾਂ, ਹੁਣ ਨਿਰਦੋਸ਼ਾਂ ਦੀ ਏ ਤੇਰੇ ਅੱਗੇ ਔਟ ਮਾਂ । ਓ, ਵਕਤ ਕੱਟ ਕੱਟ ਜ਼ਿੰਦਗੀ ਗੁਜ਼ਾਰੀ, ਕਿਸੇ ਨੇ ਮੇਰੀ ਬਾਂਹ ਨਾ ਫੜੀ ॥ waaja mariya bulaya lakh waari kise ne meri baah na fadi , . , .. , . , , .. ... , . , , .. ... , . , , .. ... , . , , .. SOURCE: http://www.yugalsarkar.com/lyrics/waaja-mariya-bulaya-lakh-waari-kise-ne-meri-baah-na-fadi-Lyrics