ਕੋਈ ਕਹਿੰਦਾ ਕਿ ਅਕਲ ਹੈ ਵੱਡੀ, ਕੋਈ ਕਹਿੰਦਾ ਕਿ ਸ਼ਕਲ ਏ ਵੱਡੀ, ਕੋਈ ਕਹਿੰਦਾ ਹੈ ਸੋਨਾ ਚਾਂਦੀ, ਸਭ ਤੋਂ ਵੱਡਾ ਰੁਪਈਆ, ਕੋਈ ਕਹਿੰਦਾ ਕਿ ਅਕਲ ਹੈ ਵੱਡੀ, ਕੋਈ ਕਹਿੰਦਾ ਕਿ ਸ਼ਕਲ ਏ ਵੱਡੀ, ਕੋਈ ਕਹਿੰਦਾ ਹੈ ਸੋਨਾ ਚਾਂਦੀ, ਸਭ ਤੋਂ ਵੱਡਾ ਰੁਪਈਆ, ਭੋਲੇ ਬਾਦਸ਼ਾਹ, ਸਭ ਤੋਂ ਵੱਡੀ ਹੈ ਮੇਰੀ ਮਈਆ । ਭਗਤਾ ਪਿਆਰਿਆ, ਸਭ ਤੋਂ ਵੱਡੀ ਹੈ ਮੇਰੀ ਮਈਆ ॥ ਕੱਮ ਨਾ ਆਵੇ ਅਕਲ ਸਿਆਣਪ, ਅੰਤ ਸਮਾਂ ਜਦ ਆਵੇ, ਯਮਦੂਤਾਂ ਦੇ ਵਿਚ ਫਸੇ ਨੂੰ, ਮਈਆ ਆਣ ਛੁੜਾਵੇ । ਭਵ ਸਾਗਰ ਚੋਂ ਪਾਰ ਲੰਘਾਵੇ, ਬਣਕੇ ਆਪ ਖਵਈਆ  ॥ ਭੋਲੇ ਬਾਦਸ਼ਾਹ... ਸ਼ਕਲ ਵਿਚਾਰੀ ਕੀ ਕਰੇ ਜਦ, ਕੀਤੇ ਕੱਮ ਕਰੂਪ, ਉਦੋਂ ਹੀ ਸੋਹਣਾ ਹੋਵੇ ਜਦ ਮੇਰੀ, ਅੰਬੇ ਬਖਸ਼ੇ ਰੂਪ । ਸੋਹਣਾ ਕਰ ਲੈ ਹਿਰਦਾ ਭਗਤਾ, ਕਰ ਲੈ ਸਾਫ ਰਵਈਆ ॥ ਭੋਲੇ ਬਾਦਸ਼ਾਹ... ਮਾਂ ਮੇਰੀ ਦਾ ਐਸਾ ਹਿਰਦਾ, ਕਦੀ ਨਾ ਖਾਲੀ ਮੋੜੇ, ਜਦ ਭਗਤਾਂ ਦੀ ਬਾਂਹ ਫੜ ਲੈਂਦੀ, ਫਿਰ ਕਦੀ ਨਾ ਛੋੜੇ । ਦਾਸ ਤੇਰੇ ਦੀ ਪੂਰੀ ਜ਼ਿੰਦਗੀ, ਸਦਾ ਆਵਾਜ਼ ਏ ਰਹੀਆ ॥ sab to wadi hai meri maiya , , , , , . , .. , , , . ,  .. ... , , , . , .. ... , , , . , .. SOURCE: http://www.yugalsarkar.com/lyrics/sab-to-wadi-hai-meri-maiya-Lyrics